Wednesday, June 2, 2010
ਗਰੀਨ ਈਕੋ ਕਲੱਬ ਵੱਲੋਂ ਨਸ਼ਾ ਮੁਕਤੀ ਸੈਮੀਨਾਰ
ਤਲਵਾੜਾ, 1 ਜੂਨ : ਦੇਸ਼ ਵਿਚ ਨਸ਼ਿਆਂ ਨੇ ਨੌਜਵਾਨ ਪੀੜ੍ਹੀ ਨੂੰ ਬੁਰੀ ਤਰਾਂ ਆਪਣੇ ਜਾਲ ਵਿਚ ਫਸਾ ਰੱਖਿਆ ਹੈ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਲਿਜਾਣ ਲਈ ਨਸ਼ਾ ਮੁਕਤ ਸਮਾਜ ਦੀ ਲੋੜ ਹੈ ਜੋ ਜਾਗਰੂਕਤਾ ਨਾਲ ਕਾਇਮ ਹੋ ਸਕਦਾ ਹੈ, ਇਹ ਵਿਚਾਰ ਇੱਥੇ ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਈਕੋ ਕਲੱਬ ਵੱਲੋਂ ਕਰਵਾਏ ਨਸ਼ਾ ਵਿਰੋਧੀ ਚੇਤਨਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਅਤੇ ਅਜਿਹੀਆਂ ਸਰਗਰਮੀਆਂ ਨਾਲ ਵਿਦਿਆਰਥੀ ਸਮਾਜ ਨੂੰ ਖੋਖਲਾ ਕਰ ਦੇਣ ਵਾਲੀਆਂ ਅਲਾਮਤਾਂ ਤੋਂ ਸੁਚੇਤ ਰਹਿਣਗੇ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਚੰਗੇ ਭਵਿੱਖ ਲਈ ਉਨ੍ਹਾਂ ਦਾ ਜਾਗਰੂਕ ਹੋਣਾ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਤੇ ਹੋਰ ਅਲਾਮਤਾਂ ਤੋਂ ਮੁਕਤੀ ਲਈ ਜਿੱਥੇ ਵਿੱਦਿਅਕ ਸੰਸਥਾਵਾਂ ਨੂੰ ਅਸਰਦਾਰ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਥੇ ਹਰੇਕ ਪੜ੍ਹੇ ਲਿਖੇ ਤੇ ਚੇਤਨ ਬੰਦੇ ਨੂੰ ਆਦਰਸ਼ ਨਾਗਰਿਕ ਵਾਂਗ ਦੇਸ਼ ਦੀ ਉਸਾਰੀ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹਲਕਾ ਵਿਧਾਇਕ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਅਮਰਜੀਤ ਸਿੰਘ ਸਾਹੀ, ਸਕੂਲ ਮੁਖੀ ਸ਼੍ਰੀ ਦੇਸ ਰਾਜ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਬੱਚਿਆਂ ਵਿਚੋਂ ਨੇਹਾ, ਗੌਤਮ, ਗੌਰਵ, ਰਜਨੀ, ਨਿਸ਼ਾ ਨੇ ਵਿਚਾਰ ਪ੍ਰਗਟ ਕੀਤੇ ਅਤੇ ਜਸਕਿਰਨ ਦੇ ਗੀਤ ਤੋਂ ਇਲਾਵਾ ਅੰਚਿਤ, ਵਿਸ਼ਾਲ ਤੇ ਕਰਨ ਨੇ ਸਕਿੱਟ ਪੇਸ਼ ਕਰਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਥੇਦਾਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਜੁਗਿੰਦਰ ਮਿਨਹਾਸ, ਪੀ. ਸੀ ਜੈਨ, ਅਸ਼ੋਕ ਸੱਭਰਵਾਲ ਸਮੇਤ ਕਈ ਹੋਰ ਪਤਵੰਤੇ ਤੇ ਆਗੂ ਹਾਜਰ ਸਨ।
Subscribe to:
Post Comments (Atom)
No comments:
Post a Comment