Tuesday, February 2, 2010

Climate Change ਵਿਸ਼ੇ ਤੇ ਸੈਮੀਨਾਰ

ਤਲਵਾੜਾ, 2 ਫ਼ਰਵਰੀ: ਇੱਥੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵੱਲੋਂ ਪੰਜਾਬ ਸਟੇਟ ਕਾਉਂਸਲ ਆਫ ਸਾਇੰਸ ਐਂਡ ਟੈਕਨਾਲੌਜੀ ਦੇ ਦਿਸ਼ਾ ਨਿਰਦੇਸ਼ਾਂ ਤੇ Climate Change ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਕਿਹਾ ਕਿ ਭਾਰਤੀ ਜੀਵਨ ਸ਼ੈਲੀ ਤੇ ਪਹਿਰਾ ਦੇ ਕੇ ਧਰਤੀ ਨੂੰ ਪ੍ਰਦੂਸ਼ਨ ਮੁਕਤ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਾਰਤ ਤੇ ਰਿਸ਼ੀਆਂ ਮੁਨੀਆਂ ਨੇ ਪੰਜ ਤੱਤਾਂ ਵਿੱਚ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ ਨੂੰ ਪੂਜਾ ਨਾਲ ਜੋੜਦੇ ਹੋਏ ਕੁਦਰਤ ਨੂੰ ਦੇਵੀ ਦੀ ਉਪਾਧੀ ਦੇ ਕੇ ਵਿਸ਼ਵ ਕਲਿਆਣ ਦਾ ਮੁੱਢ ਬੰਨਿ੍ਆ। ਲੇਖਕ ਤੇ ਬੁੱਧੀਜੀਵੀ ਸ਼੍ਰੀ ਧਰਮਪਾਲ ਸਾਹਿਲ ਨੇ ਕਿਹਾ ਕਿ ਘਰੇਲੂ ਕੂੜੇ ਕਰਕਟ ਦੇ ਸਹੀ ਪ੍ਰਬੰਧਾਂ ਨਾਲ ਵਾਤਾਵਰਨ ਸਾਫ਼ ਸੁਥਰਾ ਰੱਖਣ ਦੀ ਦਿਸ਼ਾ ਵਿਚ ਅੱਗੇ ਵਧਿਆ ਜਾ ਸਕਦਾ ਹੈ।
ਮੁੱਖ ਮਹਿਮਾਨ ਓ. ਪੀ. ਸ਼ਰਮਾ ਵਧੀਕ ਚੀਫ਼ ਇੰਜੀਨੀਅਰ ਬਿਆਸ ਡੈਮ ਨੇ ਸਕੂਲ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈ ਰੱਖਣ ਦੇ ਮੰਤਵ ਨਾਲ ਪੌਲੀਥੀਨ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ।
ਇਸ ਸੈਮੀਨਾਰ ਨੂੰ ਈਕੋ ਕਲੱਬ ਦੀ ਵਿਦਿਆਰਥੀ ਸੰਯੋਜਕ ਸ਼ਿਪਰਾ ਸ਼ਰਮਾ, ਇੰਚਾਰਜ ਮੁਨੀਸ਼ ਕਸ਼ਿਅਪ ਨੇ ਵਿਸ਼ੇ ਤੇ ਬਾਖੂਬੀ ਰੌਸ਼ਨੀ ਪਾਈ। ਇਸ ਮੌਕੇ ਵੱਡੀ ਗਿਣਤੀ ਵਿਚ ਬੁੱਧੀਜੀਵੀ, ਪਤਵੰਤੇ ਹਾਜਰ ਸਨ।

No comments:

Post a Comment