Tuesday, February 9, 2010
ਕਰਮ ਸੱਭਿਆਚਾਰ ਦੇਸ਼ ਦੇ ਵਿਕਾਸ ਵਿਚ ਸਹਾਇਕ: ਪ੍ਰਿੰ. ਸ਼ਰਮਾ
ਤਲਵਾੜਾ, 9 ਫ਼ਰਵਰੀ: ਦੁਨੀਆਂ ਵਿਚ ਭਾਰਤ ਨੌਜਵਾਨਾਂ ਦਾ ਦੇਸ਼ ਹੋਵੇਗਾ ਅਤੇ ਵਿਸ਼ਵ ਦੀ ਇਕ ਮਹਾਂਸ਼ਕਤੀ ਛੇਤੀ ਵਿਚ ਕਹਾਵੇਗਾ, ਇਹ ਵਿਚਾਰ ਅੱਜ ਇੱਥੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਇੱਕ ਦਿਨਾ ਕੈਂਪ ਦੇ ਉਦਘਾਟਨ ਮੌਕੇ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਪ੍ਰਗਟ ਕੀਤੇ। ਪੰਜਾਬ ਯੁਵਕ ਸੇਵਾਵਾਂ ਦੇ ਜਿਲ੍ਹਾ ਸਹਾਇਕ ਨਿਰਦੇਸ਼ਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਏ ਕੈਂਪ ਵਿਚ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਤੁਹਾਨੂੰ ਵੇਖ ਰਿਹਾ ਹੈ ਤੇ ਤੁਸੀਂ ਸਵਾਮੀ ਵਿਵੇਕਾਨੰਦ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਸਹਾਈ ਹੋਵੋਗੇ। ਉਨ੍ਹਾਂ ਕਿਹਾ ਕਿ ਸਵਾਮੀ ਜੀ ਨੇ ਆਪਣੇ ਅਮਰੀਕਾ ਦੌਰੇ ਵਿਚ ਨੌਜਵਾਨਾਂ ਨੂੰ ਦੇਸ਼ ਦੀ ਆਜਾਦੀ ਲਈ ਅੱਗੇ ਆਉਣ ਦੀ ਵੰਗਾਰ ਦਿੱਤੀ ਸੀ। ਉਨ੍ਹਾਂ ਸਵਾਮੀ ਜੀ ਦੇ ਜੀਵਨ ਵਿਚੋਂ ਅਨੇਕਾਂ ਮਿਸਾਲਾਂ ਦਿੰਦਿਆਂ ਕਿਹਾ ਕਿ ਹਰ ਕੰਮ ਨੂੰ ਨਿਸ਼ਠਾ, ਸਹੀ ਤੇ ਵਿਗਿਆਨਕ ਢੰਗ ਨਾਲ ਕਰਕੇ ਅਸੀਂ ਮੁਸ਼ਕਿਲ ਕੰਮ ਵੀ ਅਸਾਨੀ ਨਾਲ ਕਰ ਸਕਦੇ ਹਾਂ। ਸਕੂਲ ਐਨ. ਐਸ. ਐਸ. ਦੇ 65 ਵਲੰਟਰੀਆਂ ਨੇ ਇਕ ਦਿਨਾ ਕੈਂਪ ਦੌਰਾਨ ਲਕਸ਼ਮੀ ਨਰਾਇਣ ਮੰਦਰ ਚੌਂਕ ਤੋ ਮੁੱਖ ਸੜਕ ਚੌਂਕ ਤੱਕ ਸਫ਼ਾਈ ਮੁਹਿੰਮ ਵਿਚ ਪ੍ਰੇਰਣਾ ਡੋਗਰਾ ਦੀ ਯੋਜਨਾ ਮੁਤਾਬਕ ਨੀਰਜ, ਰਿਸ਼ੀ ਕੁਮਾਰ ਤੇ ਸੋਨਾਲੀ ਨੇ ਕੈਂਪ ਦਾ ਸਫ਼ਲ ਸੰਚਾਲਨ ਕੀਤਾ। ਸੁਰਜੀਤ ਸਿੰਘ ਪ੍ਰੋਗਰਾਮ ਅਫ਼ਸਰ ਤੇ ਆਸ਼ਾ ਰਾਣੀ ਦੇ ਅਗਵਾਈ ਹੇਠ ਲੱਗੇ ਏਸ ਕੈਂਪ ਵਿਚ ਹੋਰਨਾਂ ਤੋਂ ਇਲਾਵਾ ਰਾਹੁਲ ਠਾਕੁਰ, ਅਰਵਿੰਦ ਸ਼ਰਮਾ, ਪਰਵੀਨ ਕੁਮਾਰੀ ਵੀ ਹਾਜਰ ਸਨ।
Subscribe to:
Post Comments (Atom)
No comments:
Post a Comment