Wednesday, March 16, 2011

ਮਹਿਲਾ ਮੰਡਲ ਵੱਲੋਂ ਸਕੂਲ ਨੂੰ ਇਕਵੰਜਾ ਹਜਾਰ ਭੇਟ

ਤਲਵਾੜਾ, 16 ਮਾਰਚ :  ਸਿੱਖਿਆ ਦਾ ਪਸਾਰ ਹੀ ਪ੍ਰਭੂ ਦੀ ਅਸਲ ਇਬਾਦਤ ਹੈ। ਇਹ ਪ੍ਰਗਟਾਵਾ ਇੱਥੇ ਸ਼੍ਰੀਮਤੀ ਸ਼ੈਲ ਜੈਨ ਉੱਘੀ ਸਮਾਜ ਸੇਵਕਾ ਨੇ ਸ਼ਕਤੀਵਾਹਿਨੀ ਮਹਿਲਾ ਮੰਡਲ ਵੱਲੋਂ ਭਜਨ ਕੀਰਤਨ ਰਾਹੀਂ ਇਕੱਤਰ 51 ਹਜਾਰ ਰੁਪਏ ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਨੂੰ ਭੇਟ ਕਰਨ ਮੌਕੇ ਆਯੋਜਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਕੈਲਾਸ਼ ਮਾਤਾ ਵੱਲੋਂ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਦੇਸ਼ ਭਗਤੀ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਭਾਜਪਾ ਆਗੂ ਸ਼੍ਰੀਮਤੀ ਨਰੇਸ਼ ਠਾਕੁਰ ਨੇ ਵਰਤਮਾਨ ਪੀੜ੍ਹੀ ਨੂੰ ਚੰਗੇਰੇ ਗੁਣਾਂ ਦਾ ਧਾਰਨੀ ਬਣਨ ਦੀ ਅਪੀਲ ਕੀਤੀ। ਸਕੂਲ ਮੁਖੀ ਸ਼੍ਰੀ ਦੇਸ ਰਾਜ ਸ਼ਰਮਾ ਨੇ ਭਜਨ ਮੰਡਲੀ ਵੱਲੋਂ ਪ੍ਰਭੂ ਭਗਤੀ ਦੇ ਨਾਲ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵੇਦ ਰਾਣੀ, ਇੰਦੂ, ਅੰਜੂ ਸ਼ਰਮਾ, ਐੱਸ. ਐੱਸ. ਸ਼ਮੀ ਅਤੇ ਸ਼ਸ਼ੀ ਆਦਿ ਹਾਜਰ ਸਨ।

No comments:

Post a Comment