Sunday, January 9, 2011

ਬੱਚਿਆਂ ਨੂੰ ਵਿਰਸੇ ਨਾਲ ਜੋੜਨਾ ਸਮੇਂ ਦੀ ਲੋੜ : ਪ੍ਰੋ. ਲਕਸ਼ਮੀ ਕਾਂਤਾ ਚਾਵਲਾ

ਤਲਵਾੜਾ, 8 ਜਨਵਰੀ :  ਅਜੋਕੇ ਸਮੇਂ ਵਿਚ ਭਾਰਤੀ ਸਮਾਜ ਅੰਗਰੇਜ਼ੀ ਤੇ ਹੋਰ ਵਿਦੇਸ਼ੀ ਭਾਸ਼ਾਵਾਂ ਤੇ ਸੱਭਿਆਚਾਰ ਦੀ ਅੰਨ੍ਹੇਵਾਹ ਨਕਲ ਕਰ ਰਿਹਾ ਹੈ ਅਤੇ ਨਵੀਂ ਪੀੜ੍ਹੀ ਨੂੰ ਸਿੱਖਿਆ ਤੇ ਨਾਮ ਤੇ ਨਿਰੋਲ ਅੰਗਰੇਜੀ ਪਰੋਸਣ ਵਾਲੇ ਸਕੂਲਾਂ ਦਾ ਬੋਲਬਾਲਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਗੁਰੂਆਂ ਪੀਰਾਂ ਤੇ ਮਹਾਨ ਦੇਸ਼ ਭਗਤਾਂ ਨਾਲ ਭਰਪੂਰ ਵਿਰਸੇ ਤੋਂ ਵਾਂਝੇ ਹੋ ਰਹੇ ਹਨ। ਇਹ ਪ੍ਰਗਟਾਵਾ ਇੱਥੇ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਐ¤ਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਸੈਕਟਰ 2 ਦੇ ਸਲਾਨਾ ਇਨਾਮ ਵੰਡ ਸਮਾਗਮ ਮੌਕੇ ਇਕੱਤਰ ਭਾਰੀ ਜਨਤਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਅਤੇ ਪ੍ਰੇਰਕ ਪ੍ਰਸੰਗਾਂ ਨਾਲ ਸਾਂਝ ਪਾ ਕੇ ਚੰਗੇਰੀ ਸ਼ਖਸ਼ੀਅਤ ਦਾ ਵਿਕਾਸ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਂਬੋਲੀ ਤੋਂ ਸੱਖਣਾ ਵਿਅਕਤੀ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਅਤੇ ਬਿਗਾਨੀਆਂ ਭਾਸ਼ਾਵਾਂ ਦੇ ਸਹਾਰੇ ਉਧਾਰ ਦੀ ਅਖੌਤੀ ਸਿੱਖਿਆ ਕਿਸੇ ਕੰਮ ਦੀ ਨਹੀਂ। ਉਨ੍ਹਾਂ ਵਿਸ਼ੇਸ਼ ਕਰਕੇ ਮਾਵਾਂ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰ, ਖਾਸ ਕਰਕੇ ਬੱਚਿਆਂ ਨੂੰ ਆਪਣੀ ਬੋਲੀ ਤੇ ਮਾਣ ਕਰਨ ਲਈ ਪ੍ਰੇਰਨ ਤੇ ਚੰਗੇ ਪ੍ਰਸੰਗਾਂ ਨਾਲ ਜੋੜਨ ਦਾ ਉਪਰਾਲਾ ਕਰਨ। ਪ੍ਰੋ. ਚਾਵਲਾ ਨੇ ਕਿਹਾ ਕਿ ਚਾਰੇ ਸਾਹਿਬਜ਼ਾਦੇ, ਕਰਤਾਰ ਸਿੰਘ ਸਰਾਭਾ, ਕਨਕ ਲਤਾ, ਚੰਦਰ ਸ਼ੇਖਰ ਆਜ਼ਾਦ, ਖੁਦੀ ਰਾਮ ਬੋਸ ਵਰਗੇ ਅਨੇਕਾਂ ਮਹਾਂ ਨਾਇਕਾਂ ਦੇ ਬਚਪਨ ਦੇ ਸ਼ਾਨਾਂਮੱਤੇ ਕਾਰਨਾਮੇ ਬੱਚਿਆਂ ਨੂੰ ਜੋਸ਼ ਤੇ ਹੋਸ਼ ਨਾਲ ਲਬਰੇਜ਼ ਕਰਨ ਦੇ ਸਮਰੱਥ ਹਨ। ਚਾਵਲਾ ਨੇ ਧੀਆਂ ਨੂੰ ਕੁੱਖ ਵਿਚ ਕਤਲ ਕਰਾਉਣ ਨੂੰ ਸਭ ਤੋਂ ਘਿਨੌਣਾ ਕਰਮ ਐਲਾਨਿਆ ਤੇ ਕਿਹਾ ਕਿ ਇਹ ਮਨੁੱਖਤਾ ਦੇ ਨਾਮ ਤੇ ਕ¦ਕ ਹੈ। ਉਨ੍ਹਾਂ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਅਤੇ ਸਕੂਲ ਦੇ ਉਚੇਰੇ ਮਿਆਰ ਦੀ ਭਰਪੂਰ ਸ਼ਲਾਘਾ ਕਰਦਿਆਂ ਇਸਨੂੰ ਸੱਚਮੁੱਚ ਦਾ ‘ਵਿੱਦਿਆ ਦਾ ਮੰਦਰ’ ਦੱਸਿਆ। ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਦਰਸ਼ਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡਣ ਵਿਚ ਸਫਲ ਰਹੇ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸ਼੍ਰੀਮਤੀ ਉਮੇਸ਼ ਸ਼ਾਕਰ ਭਾਜਪਾ ਆਗੂ, ਕਰਨਲ ਆਰ. ਸੀ. ਸ਼ਰਮਾ, ਸਕੂਲ ਦੇ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਆਦਿ ਸ਼ਾਮਿਲ ਸਨ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਜਥੇਦਾਰ ਮਨਜੀਤ ਸਿੰਘ, ਪ੍ਰੋ. ਰਜੇਸ਼ ਡੋਗਰਾ, ਇੰਜ. ਪੀ. ਸੀ. ਜੈਨ, ਅਸ਼ੋਕ ਸੱਭਰਵਾਲ, ਡਾ ਅਮਰਜੀਤ ਅਨੀਸ, ਡਾ. ਹੇਮ ਰਾਜ, ਕੇ. ਕੇ. ਰਾਣਾ, ਡਾ. ਆਈ. ਕੇ. ਸ਼ਰਮਾ, ਬਲਬੀਰ ਸਿੰਘ, ਸਰਪੰਚ ਜਸਵਿੰਦਰ ਸਿੰਘ  ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

No comments:

Post a Comment