Monday, March 8, 2010

ਮਹਿਲਾ ਦਿਵਸ ਤੇ ਸੈਮੀਨਾਰ

ਤਲਵਾੜਾ, 8 ਮਾਰਚ: ਇੱਥੇ ਸਕੂਲ ਵਿਚ ਸਰਵਹਿੱਤਕਾਰੀ ਬਾਲਿਕਾ ਸਿੱਖਿਆ ਪਰਿਸ਼ਦ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ‘ਲੋਕਤੰਤਰ ਵਿਚ ਭਾਰਤੀ ਨਾਰੀ ਦੀ ਭੂਮਿਕਾ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਕਿਹਾ ਕਿ ਔਰਤਾਂ ਨੂੰ ਰਾਜਨੀਤੀ ਵਿਚ ਆਪਣਾ ਉਸਾਰੂ ਯੋਗਦਾਨ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਭਾਰਤੀ ਲੋਕਤੰਤਰ ਦੀ ਕਾਮਯਾਬੀ ਲਈ ਖੁਦ ਨੂੰ ਮਜਬੂਤ ਬਣਾਉਣਾ ਪਵੇਗਾ। ਭਾਜਪਾ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਉਮੇਸ਼ ਸ਼ਾਕਰ ਨੇ ਲੋਕਤੰਤਰ ਵਿਚ ਆਪਣੀ ਭੂਮਿਕਾ ਨੂੰ ਪਹਿਚਾਨਣ ਲਈ ਔਰਤਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਪੰਜਾਬ ਕਾਂਗਰਸ ਦੀ ਸਕੱਤਰ ਊਸ਼ਾ ਸੂਰੀ, ਭਾਜਪਾ ਨੇਤਾ ਸਵਿਤਾ ਭਾਟੀਆ ਅਤੇ ਸ਼੍ਰੀਮਤੀ ਮੰਜੁਲਾ ਸ਼ਰਮਾ ਚੇਅਰਪਰਸਨ ਰੈ¤ਡ ਕਰਾਸ ਤਲਵਾੜਾ ਨੇ ਜੋਰ ਦਿੱਤਾ ਕਿ ਅਸਲ ਵਿਚ ਔਰਤਾਂ ਨੂੰ ਮੋਜੂਦਾ ਲੋਕਤੰਤਰ ਵਿਚ ਆਈਆਂ ਵੱਡੀਆਂ ਕੁਰੀਤੀਆਂ ਨੂੰ ਜੜੋਂ ਖ਼ਤਮ ਕਰਨ ਲਈ ਆਪ ਅੱਗੇ ਆਉਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਲਿਕਾ ਸਿੱਖਿਆ ਪਰਿਸ਼ਦ ਦੀ ਸੰਯੋਜਕ ਆਸ਼ਾ ਠਾਕੁਰ ਨੇ ਮਹਿਮਾਨਾਂ ਦਾ ਸਵਾਗਤ ਅਤੇ ਹਰਪ੍ਰੀਤ ਕੌਰ ਨੇ ਧੰਨਵਾਦ ਕੀਤਾ।

No comments:

Post a Comment